PSW ਕੌਣ ਹੁੰਦਾ ਹੈ

PSW ਰਹਿਮਦਿਲ ਹੁੰਦੇ ਹਨ, PSW ਦੇਖਭਾਲ ਕਰਦੇ ਹਨ, PSW ਆਪਣੇ ਆਲੇ-ਦੁਆਲੇ ਲੋਕਾਂ ਦੀ ਜ਼ਿੰਦਗੀ ਨੂੰ ਬੇਹਤਰ ਬਣਾਉਣ ਉੱਤੇ ਖ਼ਾਸ ਧਿਆਨ ਦਿੰਦੇ ਹਨ।  ਕੀ ਤੁਹਾਡੇ ਵਾਂਗ ਜਾਪਦਾ ਹੈ? ਅੱਜ ਹੀ ਇੱਕ PSW ਬਣੋ ਅਤੇ ਜ਼ਿੰਦਗੀ ਲਈ ਕੰਮ ਕਰੋ।

 

ਇੱਕ PSW ਬਣਨ ਦਾ ਮਤਲਬ ਹਮੇਸ਼ਾ ਇੱਕ ਚੰਗੀ ਨੌਕਰੀ ਦੀ ਸੁਰੱਖਿਆ ਅਤੇ ਹਰ ਸਮੇਂ ਤੁਹਾਡੇ ਕੰਮ ‘ਤੇ ਜਾਣ ਵੇਲੇ, ਤੁਹਾਡੇ ਦੁਆਰਾ ਦੂਜਿਆਂ ਦੀ ਜ਼ਿੰਦਗੀ ਸੁਧਾਰਨ ਵਿੱਚ ਮਦਦ ਕਰਨਾ ਹੁੰਦਾ ਹੈ । ਜ਼ਿੰਦਗੀ ਲਈ ਕੰਮ ਕਰੋ ਦਾ ਮਤਲਬ ਓਨਟਾਰੀਓ ਵਿੱਚ ਇੱਕ ਨਿੱਜੀ ਸਹਾਇਤਾ ਕਰਮਚਾਰੀ ਬਣਨ ਤੋਂ ਹੈ। 

 

ਇੱਕ PSW ਕਈ ਦਸ਼ਕਾਂ ਲਈ ਨੌਕਰੀ ਦੀ ਸੁਰੱਖਿਆ ਦਾ ਆਨੰਦ ਮਾਣਦਾ ਹੈ।  ਓਨਟਾਰੀਓ ਵਿੱਚ ਹਰ ਕਿਤੇ ਕੰਮ ਹੀ ਕੰਮ ਹੈ ਅਤੇ ਅੱਗੇ ਵਧਣ ਦੇ ਕਈ ਮੌਕੇ ਹਨ। ਅਤੇ ਹਰ ਰੋਜ਼, ਤੁਹਾਡੇ ਕੋਲ ਆਪਣੇ ਬੇਹਤਰੀਨ ਹੁਨਰ: ਦੂਜਿਆਂ ਲਈ ਤੁਹਾਡੀ ਰਹਿਮਦੀਲੀ ਦੀ ਵਰਤੋਂ ਕਰਨ ਦਾ ਮੌਕਾ ਹੋਵੇਗਾ। 

 

ਇੱਕ PSW ਦਾ ਕੰਮ ਅਜਿਹੇ ਲੋਕਾਂ ਲਈ ਸਭ ਤੋਂ ਵਧੀਆ ਹੈ ਜੋ ਕਰਮਚਾਰੀਆਂ ਦੀ ਸੰਖਿਆ ਵਿੱਚ ਦਾਖ਼ਲ, ਦੁਬਾਰਾ-ਦਾਖ਼ਲ ਹੋ ਰਹੇ ਹਨ ਜਾਂ ਇਸ ਵਿੱਚ ਆਪਣੇ ਖੁਦ ਦੇ ਤਰੀਕੇ ਨੂੰ ਵਿਸਤਾਰ ਵਿੱਚ ਦੱਸਣਾ ਚਾਹੁੰਦੇ ਹਨ। ਇਹ ਅਜਿਹਾ ਕੰਮ ਹੈ ਜਿਸ ਨੂੰ ਅੱਗੇ ਨਹੀਂ ਦਿੱਤਾ ਜਾ ਸਕਦਾ, ਸਵੈਚਾਲਤ ਨਹੀਂ ਕੀਤਾ ਜਾ ਸਕਦਾ, ਜਾਂ ਮਸ਼ੀਨ ਦੁਆਰਾ ਨਹੀਂ ਕੀਤਾ ਜਾ ਸਕਦਾ। ਇੱਥੇ ਹਮੇਸ਼ਾ ਤੁਹਾਡੇ ਜਿਹੇ ਰਹਿਮਦਿਲ ਲੋਕਾਂ ਦੀ ਲੋੜ ਹੋਵੇਗੀ। ਅੱਜ ਹੀ ਇੱਕ PSW ਬਣੋ ਅਤੇ ਜ਼ਿੰਦਗੀ ਲਈ ਕੰਮ ਕਰੋ।

 

ਸਿਹਤ ਸੰਭਾਲ ਪ੍ਰਣਾਲੀ ਵਿੱਚ PSW ਦਾ ਰੋਲ ਲਗਾਤਾਰ ਵਿਕਸਿਤ ਹੋ ਰਿਹਾ ਹੈ। ਅਸੀਂ ਓਨਟਾਰੀਓ ਵਿੱਚ ਸਿਹਤ ਸੰਭਾਲ ਦੀ ਜਿੰਦ-ਜਾਨ ਹਾਂ। ਹਰ ਰੋਜ਼, ਅਸੀਂ ਕਈ ਲੱਖਾਂ ਲੋਕਾਂ ਦੀ ਦੇਖਭਾਲ ਕਰਦੇ ਹਾਂ ਅਤੇ ਸਾਡੀਆਂ ਸੇਵਾਵਾਂ ਲਈ ਮੰਗ ਸਿਰਫ਼ ਵੱਧ ਹੀ ਰਹੀ ਹੈ। 

 

“ਸਿਰਫ਼ ਕਿਸੇ ਦੀ ਮਦਦ ਕਰਨ ਦੀ, ਇਹ ਜਾਣਨ ਦੀ ਸੰਤੁਸ਼ਟੀ ਕਿ ਤੁਸੀਂ ਕਿਸੇ ਲਈ ਅਜਿਹਾ ਕੁਝ ਕੀਤਾ ਜੋ ਉਹ ਆਪਣੇ-ਆਪ ਕਰਨ ਲਈ ਅਯੋਗ ਹਨ। ਤੁਸੀਂ ਉਹਨਾਂ ਦਾ ਦਿਨ ਬੇਹਤਰ ਬਣਾ ਦਿੱਤਾ।”

-ਜਿਰੋਮ, 10+ ਸਾਲਾਂ ਤੋਂ PSW

ਦਾ ਮਤਲਬ ਇਹ ਯਕੀਨੀ ਬਣਾਉਣਾ ਹੈ ਕਿ ਹਰ ਕਿਸੇ ਨੂੰ ਨਿੱਜੀ ਸਹਾਇਤਾ ਕਰਮਚਾਰੀਆਂ ਲਈ ਉਪਲਬਧ ਮੌਕਿਆਂ ਦੀ ਜਾਣਕਾਰੀ ਹੈ। ਇਸ ਸਾਈਟ ਉੱਤੇ, ਤੁਹਾਨੂੰ ਇਸ ਬਾਰੇ ਜਾਣਕਾਰੀ ਮਿਲੇਗੀ ਕਿ ਨਿੱਜੀ ਸਹਾਇਤਾ ਉਦਯੋਗ ਵਿੱਚ ਕਿਹੜੇ ਮੌਕੇ ਉਪਲਬਧ ਹਨ, ਕੰਮ ਲੱਭਣਾ ਕਿੰਨਾ ਆਸਾਨ ਹੈ, ਅਤੇ ਤੁਸੀਂ ਇੱਕ PSW ਵਜੋਂ ਲੋਕਾਂ ਦੀ ਜ਼ਿੰਦਗੀ ਉੱਤੇ ਕੀ ਅਸਰ ਪਾਓਗੇ।

ਦਾ ਮਤਲਬ ਇਹ ਯਕੀਨੀ ਬਣਾਉਣਾ ਹੈ ਕਿ ਹਰ ਕਿਸੇ ਨੂੰ ਨਿੱਜੀ ਸਹਾਇਤਾ ਕਰਮਚਾਰੀਆਂ ਲਈ ਉਪਲਬਧ ਮੌਕਿਆਂ ਦੀ ਜਾਣਕਾਰੀ ਹੈ। ਇਸ ਸਾਈਟ ਉੱਤੇ, ਤੁਹਾਨੂੰ ਇਸ ਬਾਰੇ ਜਾਣਕਾਰੀ ਮਿਲੇਗੀ ਕਿ ਨਿੱਜੀ ਸਹਾਇਤਾ ਉਦਯੋਗ ਵਿੱਚ ਕਿਹੜੇ ਮੌਕੇ ਉਪਲਬਧ ਹਨ, ਕੰਮ ਲੱਭਣਾ ਕਿੰਨਾ ਆਸਾਨ ਹੈ, ਅਤੇ ਤੁਸੀਂ ਇੱਕ PSW ਵਜੋਂ ਲੋਕਾਂ ਦੀ ਜ਼ਿੰਦਗੀ ਉੱਤੇ ਕੀ ਅਸਰ ਪਾਓਗੇ।

© 2020 Work For Life