ਅਕਸਰ ਪੁੱਛੇ ਗਏ ਸਵਾਲ

PSW ਕਿਹਨਾਂ ਦੀ ਦੇਖਭਾਲ ਕਰਦੇ ਹਨ?

ਤੁਹਾਡੇ ਵਲੋਂ ਕੰਮ ਕਰਨ ਲਈ ਚੁਣੀ ਗਈ ਥਾਂ 'ਤੇ ਨਿਰਭਰ ਕਰਦਿਆਂ, ਤੁਹਾਡੇ ਮਰੀਜ਼ ਉਮਰ, ਯੋਗਤਾਵਾਂ, ਅਤੇ ਲੋੜੀਂਦੀ ਮਦਦ ਅਨੁਸਾਰ ਵੱਖ-ਵੱਖ ਹੋਣਗੇ। ਕਈ ਕਿਸੇ ਬੀਮਾਰੀ ਜਾਂ ਸੱਟ ਤੋਂ ਠੀਕ ਹੋ ਰਹੇ ਹਨ ਅਤੇ ਉਹਨਾਂ ਨੂੰ ਸਿਰਫ਼ ਥੋੜ੍ਹੀ ਦੇਰ ਲਈ ਮਦਦ ਦੀ ਲੋੜ ਹੋਵੇਗੀ। ਦੂਜੇ ਜ਼ਿਆਦਾ ਸਥਾਈ ਬੀਮਾਰੀਆਂ ਦੇ ਨਾਲ ਰਹਿ ਰਹੇ ਹਨ ਅਤੇ ਰੋਜ਼ਾਨਾ ਮਦਦ ਦੀ ਲੋੜ ਹੁੰਦੀ ਹੈ।  ਮਰੀਜ਼ਾਂ ਨੂੰ ਵਿਕਾਸ-ਸਬੰਧੀ ਅਸਮਰੱਥਾਵਾਂ ਹੋ ਸਕਦੀਆਂ ਹਨ, ਜਾਂ ਸੀਮਿਤ ਸੂਝ-ਬੂਝ ਹੋ ਸਕਦੀ ਹੈ।  ਦੂਜੇ ਮਰੀਜ਼ਾਂ ਨੂੰ ਸ਼ਾਂਤਕਾਰੀ ਦੇਖਭਾਲ ਦੀ ਲੋੜ ਹੁੰਦੀ ਹੈ, ਸਰਜਰੀਆਂ ਤੋਂ ਠੀਕ ਹੋ ਰਹੇ ਹਨ, ਮਾਂਵਾਂ ਹਨ ਜਿਹਨਾਂ ਨੂੰ ਨਵੇਂ ਜੰਮੇ ਨਿਆਣਿਆਂ ਲਈ ਪੈਰੀਨੇਟਲ ਦੇਖਭਾਲ ਦੀ ਲੋੜ ਹੈ, ਜਾਂ ਡਿਮੈਸ਼ੀਆ ਵਾਲੇ ਬਜ਼ੁਰਗ ਮਰੀਜ਼ ਹੁੰਦੇ ਹਨ। 

ਕੌਣ ਇੱਕ PSW ਬਣ ਸਕਦਾ ਹੈ?

ਅਜਿਹਾ ਕੋਈ ਵੀ ਵਿਅਕਤੀ ਇੱਕ PSW ਬਣ ਸਕਦਾ ਹੈ ਜੋ ਦੂਜਿਆਂ ਦੀ ਮਦਦ ਕਰਨ ਲਈ ਸਥਿਰ ਕੈਰੀਅਰ ਵਿੱਚ ਦਿਲਚਸਪੀ ਲੈਂਦਾ ਹੈ।  ਨਿੱਜੀ ਸਹਾਇਤਾ ਕਰਮਚਾਰੀਆਂ ਨੂੰ ਕੋਈ ਕਾਲਜ ਜਾਂ ਯੂਨੀਵਰਸਿਟੀ ਦੀ ਡਿਗਰੀ ਦੀ ਲੋੜ ਨਹੀਂ ਹੁੰਦੀ, ਭਾਵੇਂ ਕਿ ਟ੍ਰੇਨਿੰਗ ਪ੍ਰੋਗਰਾਮ ਉਪਲਬਧ ਹਨ। PSW ਦੀ ਮੁੱਖ ਜ਼ਰੂਰਤ ਇਹ ਹੈ ਕਿ ਤੁਸੀਂ ਰਹਿਮਦਿਲ ਹੋ ਅਤੇ ਮਰੀਜ਼ਾਂ ਦੀ ਸਹੂਲਤ ਅਤੇ ਜ਼ਰੂਰਤਾਂ ਦੀ ਬਹੁਤ ਜ਼ਿਆਦਾ ਪਰਵਾਹ ਕਰਦੇ ਹੋ।

ਮੈਂ ਇੱਕ PSW ਕਿਵੇਂ ਬਣਦਾ/ਦੀ ਹਾਂ?

ਸਭ ਤੋਂ ਸੌਖਾ ਤਰੀਕਾ ਇੱਕ ਛੋਟਾ ਕੋਰਸ ਕਰਨਾ ਹੈ। ਜਦਕਿ PSW ਲਈ ਸੂਬਾਈ ਤੌਰ 'ਤੇ ਲਾਜ਼ਮੀ ਬਣਾਇਆ ਕੋਈ ਸਰਟੀਫਿਕੇਟ ਜਾਂ ਡਿਪਲੋਮਾ ਨਹੀਂ ਹੈ, ਜਨਤਕ ਅਤੇ ਨਿੱਜੀ ਕਮਿਊਨਿਟੀ ਕਾਲਜਾਂ ਦੇ ਨਾਲ-ਨਾਲ ਖੇਤਰੀ ਸਕੂਲ ਬੋਰਡਾਂ ਦੁਆਰਾ ਵੱਖ-ਵੱਖ ਤਰ੍ਹਾਂ ਦੇ ਟ੍ਰੇਨਿੰਗ ਪ੍ਰੋਗਰਾਮਾਂ ਦੀ ਮੇਜ਼ਬਾਨੀ ਕੀਤੀ ਜਾਂਦੀ ਹੈ।  ਇਹ ਪ੍ਰੋਗਰਾਮਾਂ ਲਈ ਆਮ ਤੌਰ 'ਤੇ ਓਨਟਾਰੀਓ ਸੈਕੰਡਰੀ ਸਕੂਲ ਡਿਪਲੋਮਾ (OSSD) ਜਾਂ ਇਸ ਦੇ ਸਮਾਨ ਦੀ ਲੋੜ ਹੁੰਦੀ ਹੈ, ਅਤੇ ਸਾਧਾਰਨ ਤੌਰ 'ਤੇ ਗ੍ਰੇਡ 12 ਇੰਗਲਿਸ਼ ਕ੍ਰੈਡਿਟ ਅਤੇ ਇੱਕ PSW ਵਜੋਂ ਤੁਹਾਡੀ ਪਹਿਲੀ ਨੌਕਰੀ ਵਿੱਚ ਨਤੀਜੇ ਦੀ ਲੋੜ ਹੁੰਦੀ ਹੈ।

PSW ਕਿੱਥੇ ਕੰਮ ਕਰਦੇ ਹਨ?

PSW ਵੱਖ-ਵੱਖ ਤਰ੍ਹਾਂ ਦੀਆਂ ਸੈਟਿੰਗਾਂ ਵਿੱਚ, ਪੂਰੇ ਓਨਟਾਰੀਓ ਵਿੱਚ ਕੰਮ ਕਰਦੇ ਹਨ। ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਹਸਪਤਾਲਾਂ, ਨਰਸਿੰਗ ਹੋਮਸ, ਚਿਰ-ਕਾਲੀ ਦੇਖਭਾਲ ਘਰਾਂ, ਇੱਕ ਕਮਿਊਨਿਟੀ ਸੈਟਿੰਗ ਵਿੱਚ ਕੰਮ ਕਰਨਾ ਚਾਹੁੰਦੇ ਹੋ ਜਾਂ ਮਰੀਜ਼ ਦੇ ਘਰ ਵਿੱਚ।

ਇੱਕ PSW ਦੀ ਤਨਖ਼ਾਹ ਕਿੰਨੀ ਹੁੰਦੀ ਹੈ?

“ਮੈਨੂੰ ਲੋਕਾਂ ਦਾ ਧਿਆਨ ਰੱਖਣ ਵਿੱਚ ਕੋਈ ਦਿੱਕਤ ਨਹੀਂ ਹੈ। ਮੇਰਾ ਆਪ ਮੁਹਾਰੇ ਹੀ ਇੰਝ ਕਰਨ ਦਾ ਮਨ ਕਰਦਾ ਹੈ।” 

-ਸੈਲੀ, 2 ਸਾਲ ਤੋਂ ਨਿੱਜੀ ਸਹਾਇਤਾ ਕਰਮਚਾਰੀPSW ਦੀ ਤਨਖ਼ਾਹ ਤੁਹਾਡੇ ਮਾਲਕ ਅਤੇ ਤੁਹਾਡੇ ਵਲੋਂ ਪ੍ਰਦਾਨ ਕੀਤੀ ਜਾ ਰਹੀ ਦੇਖਭਾਲ ਦੀ ਕਿਸਮ ਉੱਤੇ ਨਿਰਭਰ ਕਰਦਿਆਂ ਵੱਖ-ਵੱਖ ਹੁੰਦੀ ਹੈ। ਔਸਤ ਸ਼ੁਰੂਆਤੀ ਤਨਖ਼ਾਹ ਤਕਰੀਬਨ $28,000 ਪ੍ਰਤੀ ਸਾਲ ਹੁੰਦੀ ਹੈ ਅਤੇ ਤਜਰਬੇਕਾਰ PSW $60,000 ਸਾਲਾਨਾ ਤੱਕ ਕਮਾ ਸਕਦੇ ਹਨ।

“ਮੈਨੂੰ ਲੋਕਾਂ ਦਾ ਧਿਆਨ ਰੱਖਣ ਵਿੱਚ ਕੋਈ ਦਿੱਕਤ ਨਹੀਂ ਹੈ। ਮੇਰਾ ਆਪ ਮੁਹਾਰੇ ਹੀ ਇੰਝ ਕਰਨ ਦਾ ਮਨ ਕਰਦਾ ਹੈ।” 

 

-ਸੈਲੀ, 2 ਸਾਲ ਤੋਂ ਨਿੱਜੀ ਸਹਾਇਤਾ ਕਰਮਚਾਰੀ

Trabajo vital de por vida (colour).png

ਦਾ ਮਤਲਬ ਇਹ ਯਕੀਨੀ ਬਣਾਉਣਾ ਹੈ ਕਿ ਹਰ ਕਿਸੇ ਨੂੰ ਨਿੱਜੀ ਸਹਾਇਤਾ ਕਰਮਚਾਰੀਆਂ ਲਈ ਉਪਲਬਧ ਮੌਕਿਆਂ ਦੀ ਜਾਣਕਾਰੀ ਹੈ। ਇਸ ਸਾਈਟ ਉੱਤੇ, ਤੁਹਾਨੂੰ ਇਸ ਬਾਰੇ ਜਾਣਕਾਰੀ ਮਿਲੇਗੀ ਕਿ ਨਿੱਜੀ ਸਹਾਇਤਾ ਉਦਯੋਗ ਵਿੱਚ ਕਿਹੜੇ ਮੌਕੇ ਉਪਲਬਧ ਹਨ, ਕੰਮ ਲੱਭਣਾ ਕਿੰਨਾ ਆਸਾਨ ਹੈ, ਅਤੇ ਤੁਸੀਂ ਇੱਕ PSW ਵਜੋਂ ਲੋਕਾਂ ਦੀ ਜ਼ਿੰਦਗੀ ਉੱਤੇ ਕੀ ਅਸਰ ਪਾਓਗੇ।