ਇੱਕ PSW ਵਜੋਂ ਖ਼ਾਸ ਧਿਆਨ ਦੇਣ ਦੇ ਖੇਤਰ

ਇੱਕ PSW ਬਣਨਾ ਸਿਰਫ਼ ਸਿਹਤ ਸੰਭਾਲ ਵਿੱਚ ਇੱਕ ਰੋਮਾਂਚਕ ਕੈਰੀਅਰ ਨੂੰ ਸ਼ੁਰੂ ਕਰਨਾ ਹੈ ਜੋ ਤੁਹਾਨੂੰ ਕਿਤੇ ਵੀ ਲਿਜਾ ਸਕਦਾ ਹੈ। ਕੁਝ PSW ਅੱਗੇ ਜਾ ਕੇ ਨਰਸ ਬਣ ਜਾਂਦੀਆਂ ਹਨ। ਦੂਜੇ ਸਿਹਤ ਦੀਆਂ ਖ਼ਾਸ ਸਥਿਤੀਆਂ ਦਾ ਇਲਾਜ ਕਰਨ ਵਿੱਚ ਵਿਸ਼ੇਸ਼ਤਾ ਪ੍ਰਾਪਤ ਕਰਨਾ ਚੁਣਦੇ ਹਨ।  ਤੁਹਾਨੂੰ ਇੱਕ PSW ਵਜੋਂ ਦੇਖਭਾਲ ਦੇ ਵਿਸ਼ੇਸ਼ ਖੇਤਰ ਨੂੰ ਚੁਣਨਾ ਨਹੀਂ ਹੁੰਦਾ, ਪਰ ਕਈ ਬੀਮਾਰੀਆਂ ਹਨ ਜਿਹਨਾਂ ਲਈ ਖ਼ਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ, ਜਿਹਨਾਂ ਉੱਤੇ PSW ਖ਼ਾਸ ਧਿਆਨ ਦੇਣਾ ਚੁਣ ਸਕਦੇ ਹਨ। ਇਹਨਾਂ ਖੇਤਰਾਂ ਵਿਚ ਵਾਧੂ ਟ੍ਰੇਨਿੰਗ, ਹੁਨਰ ਸਮੂਹ, ਅਤੇ ਮੁਆਵਜ਼ਾ ਸ਼ਾਮਲ ਹਨ। ਇਹਨਾਂ ਵਿੱਚ ਸ਼ਾਮਲ ਹਨ:

 • ਦਿਮਾਗ਼ ਦੀ ਸੱਟ ਲੱਗਣੀ     

 • ਐਲਰਜੀਆਂ     

 • ਚਿੰਤਾ ਸਬੰਧੀ ਵਿਕਾਰ     

 • ਐਸਪਰਜਰ ਸਿੰਡਰੋਮ     

 • ਅਟੈਂਸ਼ਨ ਡੇਫਿਸਿਟ ਹਾਈਪਰ ਡਿਸਆਰਡਰ (ADHD)     

 • ਔਟੀਜ਼ਮ ਸਪੇਕਟ੍ਰਮ ਡਿਸਆਰਡਰ     

 • ਔਟੀਜ਼ਮ/ਪਰਵੇਸਿਵ ਡਿਵਲਪਮੇਂਟਲ ਡਿਸਆਰਡਰ (PDD)     

 • ਕੈਂਸਰ     

 • ਸੇਰੀਬ੍ਰਲ ਪੈਲਸੀ (CP)     

 • ਚੁਣੌਤੀ-ਪੂਰਨ ਵਿਵਹਾਰ     

 • ਵਿਕਾਸ ਸਬੰਧੀ ਅਯੋਗਤਾ     

 • ਡਾਇਬੀਟੀਜ਼     

 • ਡਿਮੈਨਸ਼ੀਆ

 • ਡਾਊਨ ਸਿੰਡਰੋਮ     

 • ਡੂਅਲ ਡਾਇਗਨੋਸਿਸ     

 • ਫੀਟਲ ਅਲਕੋਹਲ ਸਿੰਡਰੋਮ (FAS)     

 • ਸੁਣਨ-ਸ਼ਕਤੀ ਦਾ ਵਿਗਾੜ     

 • ਇੰਪਲਸ ਕੰਟ੍ਰੋਲ ਅਤੇ ਐਡੀਕਸ਼ਨ ਵਿਕਾਰ     

 • ਬੌਧਿਕ ਅਯੋਗਤਾ     

 • ਸਿੱਖਣ ਦੀਆਂ ਅਯੋਗਤਾਵਾਂ     

 • ਮੈਡੀਕਲੀ ਕੰਪਲੈਕਸ     

 • ਮਾਨਸਿਕ ਸਿਹਤ     

 • ਮਿਜ਼ਾਜ ਸਬੰਧੀ ਵਿਕਾਰ     

 • ਮਸਕਿਊਲਰ ਡਿਸਟ੍ਰੋਫੀ (MD)     

 • ਨਿਊਰੋਮਸਕਿਊਲਰ ਵਿਕਾਰ     

 • ਓਬਸੈਸਿਵ ਕੰਪਲਸਿਵ ਡਿਸਆਰਡਰ (OCD)     

 • ਔਪੋਜ਼ਿਸ਼ਨਲ ਡਿਫਾਏਂਟ ਡਿਸਆਰਡਰ (ODD)     

 • ਪੈਲਿਏਟਿਵ ਕੇਅਰ

 • ਪੈਰੀਨੇਟਲ ਕੇਅਰ

 • ਸਖਸ਼ੀਅਤ ਸਬੰਧੀ ਵਿਕਾਰ     

 • ਸਰੀਰਕ ਅਯੋਗਤਾ     

 • ਪੋਸਟ-ਟ੍ਰੋਮੈਟਿਕ ਸਟ੍ਰੈਸ ਡਿਸਆਰਡਰ (PTSD)     

 • ਮਾਨਸਿਕ ਵਿਕਾਰ     

 • ਦੌਰਾ ਪੈਣ ਦਾ ਵਿਕਾਰ     

 • ਦੌਰੇ     

 • ਸਟ੍ਰੈਸ ਰਿਸਪੌਂਸ ਸਿੰਡ੍ਰੋਮ

 • ਨਜ਼ਰ ਦਾ ਵਿਕਾਰ

 

PSW ਉਚੇਚੇ ਤੌਰ 'ਤੇ ਕਿਸੇ ਕਾਲਜ ਦੁਆਰਾ ਸਥਾਨਕ ਹਸਪਤਾਲ, ਹੋਮ ਕੇਅਰ ਪ੍ਰਦਾਤਾ, ਚਿਰਕਾਲੀ ਹੋਮ ਕੇਅਰ, ਅਤੇ ਧਰਮਸ਼ਾਲਾ ਦੇ ਨਾਲ ਭਾਈਵਾਲੀ ਵਿੱਚ ਉਚੇਚੇ ਤੌਰ 'ਤੇ ਪੇਸ਼ ਕੀਤੇ ਨਿਸ਼ਚਿਤ ਮਿਆਦ ਦੇ ਪ੍ਰੋਗਰਾਮ ਤੋਂ ਬਾਅਦ, ਇਹਨਾਂ ਖੇਤਰਾਂ ਵਿੱਚ ਆਪਣੀਆਂ ਵਾਧੂ ਯੋਗਤਾਵਾਂ ਨੂੰ ਦਰਸਾਉਂਦੇ ਸਰਟੀਫਿਕੇਟ ਪ੍ਰਾਪਤ ਕਰਨਗੇ।

 

ਆਉਣ ਵਾਲੇ ਪ੍ਰੋਗਰਾਮਾਂ ਲਈ ਇੱਥੇ ਵਾਪਿਸ ਦੇਖੋ।

Trabajo vital de por vida (colour).png

ਦਾ ਮਤਲਬ ਇਹ ਯਕੀਨੀ ਬਣਾਉਣਾ ਹੈ ਕਿ ਹਰ ਕਿਸੇ ਨੂੰ ਨਿੱਜੀ ਸਹਾਇਤਾ ਕਰਮਚਾਰੀਆਂ ਲਈ ਉਪਲਬਧ ਮੌਕਿਆਂ ਦੀ ਜਾਣਕਾਰੀ ਹੈ। ਇਸ ਸਾਈਟ ਉੱਤੇ, ਤੁਹਾਨੂੰ ਇਸ ਬਾਰੇ ਜਾਣਕਾਰੀ ਮਿਲੇਗੀ ਕਿ ਨਿੱਜੀ ਸਹਾਇਤਾ ਉਦਯੋਗ ਵਿੱਚ ਕਿਹੜੇ ਮੌਕੇ ਉਪਲਬਧ ਹਨ, ਕੰਮ ਲੱਭਣਾ ਕਿੰਨਾ ਆਸਾਨ ਹੈ, ਅਤੇ ਤੁਸੀਂ ਇੱਕ PSW ਵਜੋਂ ਲੋਕਾਂ ਦੀ ਜ਼ਿੰਦਗੀ ਉੱਤੇ ਕੀ ਅਸਰ ਪਾਓਗੇ।