ਇੱਕ PSW ਕੌਣ ਹੁੰਦਾ ਹੈ?

ਚੰਗਾ ਸਵਾਲ ਹੈ। PSW ਇੱਕ ਪ੍ਰਮੁੱਖ ਸਿਹਤ ਸੰਭਾਲ ਕਰਮਚਾਰੀ ਹੈ ਜੋ ਰੋਜ਼ਾਨਾ ਕੰਮ ਕਰਨ ਵਿੱਚ ਲੋਕਾਂ ਦੀ ਮਦਦ ਕਰਦਾ ਹੈ ਜਿਵੇਂ ਕਿ ਤਿਆਰ ਹੋਣਾ, ਖਾਉਣਾ, ਕਸਰਤਾਂ ਕਰਨੀਆਂ, ਇੱਧਰ-ਉੱਧਰ ਜਾਣਾ, ਅਤੇ ਦੂਜੇ ਕੰਮ ਜੋ ਮਰੀਜ਼ਾਂ ਦੀ ਠੀਕ ਹੋਣ ਜਾਂ ਆਰਾਮਦਾਇਕ ਜੀਵਨ ਜੀਉਣ ਵਿੱਚ ਮਦਦ ਕਰਦੇ ਹਨ।  

 

ਕੁਝ PSW ਹਸਪਤਾਲਾਂ ਜਾਂ ਚਿਰ-ਕਾਲੀ ਹੋਮ ਕੇਅਰ ਵਿੱਚ ਕੰਮ ਕਰਦੇ ਹਨ, ਪਰ ਹੋਮ ਕੇਅਰ ਸੈਕਟਰ ਵਿੱਚ PSW ਲੋਕਾਂ ਦੀ ਉਹਨਾਂ ਦੀ ਰਹਿਣ ਵਾਲੀ ਥਾਂ ਵਿੱਚ - ਉਹਨਾਂ ਦੇ ਘਰਾਂ ਵਿੱਚ ਮਦਦ ਕਰਦੇ ਹਨ। ਇੱਕ ਹੋਮ ਕੇਅਰ PSW ਘਰ ਦੇ ਹਲਕੇ-ਫੁਲਕੇ ਕੰਮ ਕਰਨ ਵਿੱਚ ਵੀ ਆਪਣੇ ਕਲਾਇੰਟਾਂ ਦੀ ਮਦਦ ਕਰ ਸਕਦਾ ਹੈ, ਜਿਵੇਂ ਕਿ ਭਾਂਡੇ ਧੋਣਾ, ਵੈਕਿਊਮ ਕਰਨਾ, ਜਾਂ ਕੱਪੜੇ ਧੋਣਾ। ਤੁਸੀਂ ਵਿਸ਼ੇਸ਼ ਬੀਮਾਰੀਆਂ ਜਿਵੇਂ ਕਿ ਡਾਇਬੀਟੀਜ਼ ਦੇਖਭਾਲ ਜਾਂ ਡਿਮੈਂਸ਼ੀਆ ਵਾਲੇ ਮਰੀਜ਼ਾਂ ਦੀ ਮਦਦ ਲਈ ਖ਼ਾਸ ਸਿੱਖਿਆ ਪ੍ਰਾਪਤ ਕਰਨਾ ਵੀ ਚੁਣ ਸਕਦੇ ਹੋ ਅਤੇ ਇੱਕੋ ਖੇਤਰ ਵਿੱਚ ਖ਼ਾਸ ਧਿਆਨ ਦੇ ਸਕਦੇ ਹੋ। ਅਕਸਰ, PSW ਆਪਣੇ ਕਲਾਇੰਟਾਂ ਦੇ ਨਾਲ ਡੂੰਘੇ ਰਿਸ਼ਤੇ ਬਣਾ ਲੈਂਦੇ ਹਨ। 

 

ਪਰ ਅਸਲ ਗੱਲ ਇਹ ਹੈ ਕਿ ਇੱਕ PSW ਉਹ ਵਿਅਕਤੀ ਹੈ ਜੋ ਰਹਿਮਦਿਲ, ਧੀਰ, ਪਿਆਰ ਕਰਨ ਵਾਲਾ ਅਤੇ ਦਿਆਲੂ ਹੁੰਦਾ ਹੈ।  ਅਸੀਂ ਆਪਣੇ ਮਰੀਜ਼ਾਂ ਦੀ ਪਰਵਾਹ ਕਰਦੇ ਹਾਂ ਅਤੇ ਮੌਕਿਆਂ ਨਾਲ ਭਰੇ ਇੱਕ ਗਤੀਸ਼ੀਲ ਖੇਤਰ ਵਿੱਚ ਕੰਮ ਕਰਨ ਦਾ ਮਾਣ ਮਹਿਸੂਸ ਕਰਦੇ ਹਾਂ। ਅਸੀਂ ਓਨਟਾਰੀਓ ਵਿੱਚ ਸਿਹਤ ਸੰਭਾਲ ਦੀ ਜਿੰਦ-ਜਾਨ ਹਾਂ। ਜੋ ਵੀ ਅਸੀ ਕਰਦੇ ਹਾਂ, ਮਾਇਨੇ ਰੱਖਦਾ ਹੈ। ਅਤੇ ਸਾਡੇ ਕੋਲ ਆਪਣੀ ਟੀਮ ਵਿੱਚ ਤੁਹਾਡੇ ਲਈ ਥਾਂ ਹੈ। 

PSW (ਨਿੱਜੀ ਸਹਾਇਤਾ ਕਰਮਚਾਰੀਆਂ) ਦੀਆਂ ਕੀ ਜ਼ੁੰਮੇਵਾਰੀਆਂ ਹਨ?

PSW (ਨਿੱਜੀ ਸਹਾਇਤਾ ਕਰਮਚਾਰੀਆਂ) ਦੀਆਂ ਜ਼ੁੰਮੇਵਾਰੀਆਂ ਦੀ ਸੀਮਾ ਮਰੀਜ਼ਾਂ ਦੀਆਂ ਸਰੀਰਕ ਅਤੇ ਮਾਨਸਿਕ ਯੋਗਤਾਵਾਂ ਦੇ ਮੁਤਾਬਕ ਹੁੰਦੀ ਹੈ। PSW ਦੇਖਭਾਲ ਕਰਨ ਜਾਂ ਦਵਾਈ ਦਾ ਨੁਸਖ਼ਾ ਦੇਣ ਲਈ ਕੋਈ ਯੋਜਨਾ ਨਹੀਂ ਬਣਾਉਂਦੇ। ਡਾਕਟਰ ਅਤੇ ਨਰਸਾਂ ਇਹੋ ਕਰਦੇ ਹਨ। PSW ਮਰੀਜ਼ ਦੀਆਂ ਜ਼ਰੂਰਤਾਂ 'ਤੇ ਚੱਲਣ ਲਈ ਅਤੇ ਉਹਨਾਂ ਦੀਆਂ ਰਹਿਣ ਦੀਆਂ ਸਥਿਤੀਆਂ ਨੂੰ ਸੁਧਾਰਨ ਵਿੱਚ ਮਦਦ ਲਈ ਜ਼ਿੰਮੇਵਾਰ ਹੁੰਦੇ ਹਨ।  PSW ਦਾ ਰੋਲ ਮਰੀਜ਼ ਦੀਆਂ ਜ਼ਰੂਰਤਾਂ ਅਤੇ ਹੋਰ ਸਿਹਤ-ਸੰਭਾਲ ਪੇਸ਼ੇਵਰਾਂ ਦੁਆਰਾ ਸਥਾਪਿਤ ਦੇਖਭਾਲ ਯੋਜਨਾ ਦੇ ਆਧਾਰ ਉੱਤੇ ਬਦਲ ਜਾਵੇਗਾ।

 

ਇੱਕ PSW ਵਜੋਂ, ਤੁਹਾਡੀ ਮੁੱਖ ਜ਼ੁੰਮੇਵਾਰੀ ਲੋਕਾਂ ਦੀ ਅਜਿਹੇ ਕਾਰਜਾਂ ਦੇ ਨਾਲ ਮਦਦ ਕਰਨਾ ਹੈ ਜੋ ਉਹ ਸੱਟ, ਬੀਮਾਰੀ, ਜਾਂ ਅਪੰਗਤਾ ਦੇ ਕਾਰਣ ਆਪਣੇ ਆਪ ਨਹੀਂ ਕਰ ਸਕਦੇ। ਤੁਸੀਂ ਲੋਕਾਂ ਨੂੰ ਉਹਨਾਂ ਦਾ ਆਤਮ-ਵਿਸ਼ਵਾਸ, ਮਾਣ, ਅਤੇ ਆਤਮ-ਨਿਰਭਰਤਾ ਦੀ ਭਾਵਨਾ ਵਾਪਿਸ ਕਰੋਗੇ। PSW ਆਪਣੇ ਮਰੀਜ਼ਾਂ ਦੀ ਜ਼ਿੰਦਗੀ ਨੂੰ ਬੇਹਤਰ ਬਣਾਉਣ ਲਈ ਕੰਮ ਕਰਦੇ ਹਨ। PSW ਜ਼ਿੰਦਗੀ ਲਈ ਕੰਮ ਕਰਦੇ ਹਨ।  

“PSW ਸ਼ੁਰੂ ਤੋਂ ਲੈ ਕੇ ਅੰਤ ਤੱਕ ਰਹਿੰਦੇ ਹਨ, ਅਤੇ ਉਹ ਸਭ ਕੁਝ ਕਰਦੇ ਹਨ। ਭਾਵੇਂ ਇਹ ਸਿਰਫ਼ ਰਿਹਾਇਸ਼ੀ ਦੇ ਨਾਲ ਬੈਠਣਾ ਅਤੇ ਗੱਲ ਕਰਨਾ ਹੀ ਹੋਵੇ, ਉਹ ਇਹ ਵੀ ਕਰਦੇ ਹਨ। ਉਹ ਉਹਨਾਂ ਨੂੰ ਭੋਜਨ ਖੁਆਉਂਦੇ ਹਨ, ਉਹਨਾਂ ਦੇ ਕੱਪੜੇ ਬਦਲਦੇ ਹਨ, ਉਹਨਾਂ ਨੂੰ ਨਵਾਉਂਦੇ ਹਨ, ਉਹ ਆਤਮ-ਨਿਰਭਰਤਾ ਵਧਾਉਂਦੇ ਹਨ।”

 

-ਅਨੀਤਾ, 7 ਸਾਲਾਂ ਤੋਂ PSW

Trabajo vital de por vida (colour).png

ਦਾ ਮਤਲਬ ਇਹ ਯਕੀਨੀ ਬਣਾਉਣਾ ਹੈ ਕਿ ਹਰ ਕਿਸੇ ਨੂੰ ਨਿੱਜੀ ਸਹਾਇਤਾ ਕਰਮਚਾਰੀਆਂ ਲਈ ਉਪਲਬਧ ਮੌਕਿਆਂ ਦੀ ਜਾਣਕਾਰੀ ਹੈ। ਇਸ ਸਾਈਟ ਉੱਤੇ, ਤੁਹਾਨੂੰ ਇਸ ਬਾਰੇ ਜਾਣਕਾਰੀ ਮਿਲੇਗੀ ਕਿ ਨਿੱਜੀ ਸਹਾਇਤਾ ਉਦਯੋਗ ਵਿੱਚ ਕਿਹੜੇ ਮੌਕੇ ਉਪਲਬਧ ਹਨ, ਕੰਮ ਲੱਭਣਾ ਕਿੰਨਾ ਆਸਾਨ ਹੈ, ਅਤੇ ਤੁਸੀਂ ਇੱਕ PSW ਵਜੋਂ ਲੋਕਾਂ ਦੀ ਜ਼ਿੰਦਗੀ ਉੱਤੇ ਕੀ ਅਸਰ ਪਾਓਗੇ।