PSW ਕਿਉਂ ਬਣੀਏ

ਨੌਕਰੀ ਦੀ ਸੁਰੱਖਿਆ

ਓਨਟਾਰੀਓ ਵਿੱਚ PSW (ਨਿੱਜੀ ਸਹਾਇਤਾ ਕਰਮਚਾਰੀਆਂ) ਦੀ ਘਾਟ ਹੈ, ਇਸ ਲਈ ਤੁਹਾਡੇ ਵਾਸਤੇ ਕੰਮ ਫੌਰਨ ਉਪਲਬਧ ਹੁੰਦਾ ਹੈ। ਤੁਸੀਂ ਭਾਵੇਂ ਜਿੱਥੇ ਵੀ ਰਹਿੰਦੇ ਹੋਵੋ, ਤੁਹਾਡੇ ਭਾਈਚਾਰੇ ਵਿੱਚ ਵਿਅਕਤੀ ਹੁੰਦੇ ਹਨ ਜਿਹਨਾਂ ਨੂੰ ਤੁਹਾਡੀ ਮਦਦ ਦੀ ਲੋੜ ਹੈ। ਅਤੇ ਜਿਵੇਂ-ਜਿਵੇਂ ਲੋਕਾਂ ਦੀ ਉਮਰ ਵੱਧਦੀ ਹੈ, PSW (ਨਿੱਜੀ ਸਹਾਇਤਾ ਕਰਮਚਾਰੀਆਂ) ਲਈ ਮੰਗ ਵੱਧਦੀ ਰਹੇਗੀ। ਇੱਕ PSW ਵਜੋਂ ਤੁਹਾਡੇ ਹੁਨਰਾਂ ਦੀ ਵੱਧ ਮੰਗ ਹੋਵੇਗੀ ਅਤੇ ਤੁਹਾਨੂੰ ਕਈ ਦਸ਼ਕਾਂ ਤੱਕ ਕੰਮ ਲੱਭਣ ਦੀ ਕੋਈ ਦਿੱਕਤ ਨਹੀਂ ਆ ਸਕਦੀ।

ਲਚਕੀਲੇ ਘੰਟੇ 

ਕੀ ਅਜਿਹਾ ਕੈਰੀਅਰ ਚਾਹੁੰਦੇ ਹੋ ਜੋ ਤੁਹਾਡੀ ਸਮਾਂ-ਸੂਚੀ ਉੱਤੇ ਤੁਹਾਡੀ ਰਾਏ ਲੈਂਦਾ ਹੋਵੇ? ਕੁਝ ਮਾਮਲਿਆਂ ਵਿੱਚ, PSW ਆਪਣੇ ਖੁਦ ਦੇ ਘੰਟੇ ਵੀ ਚੁਣ ਸਕਦੇ ਹਨ। ਇੱਕ PSW ਵਜੋਂ, ਤੁਸੀਂ ਆਪਣੇ ਮਾਲਕ ਨੂੰ ਦੱਸ ਸਕਦੇ ਹੋ ਕਿ ਤੁਸੀਂ ਕੰਮ ਲਈ ਕਦੋਂ ਉਪਲਬਧ ਹੁੰਦੇ ਹੋ। ਕੀ ਸਿਰਫ਼ ਦੁਪਹਿਰ ਵੇਲੇ ਕੰਮ ਕਰਨਾ ਚਾਹੁੰਦੇ ਹੋ? ਸਵੇਰ ਵਾਲੇ? ਵੀਕੈਂਡ 'ਤੇ? ਇੱਕ PSW ਵਜੋਂ, ਤੁਸੀਂ ਸਿਰਫ਼ ਉਦੋਂ ਕੰਮ ਕਰਦੇ ਹੋ ਜਦੋਂ ਤੁਸੀਂ ਕਰਨਾ ਚਾਹੁੰਦੇ ਹੋ।

ਫਟਾਫਟ, ਆਸਾਨ ਸਿਖਲਾਈ

ਤੁਸੀਂ 4 ਮਹੀਨਿਆਂ ਜਿੰਨੇ ਘੱਟ ਸਮੇਂ ਵਿੱਚ ਇੱਕ ਪ੍ਰਮਾਣਿਤ PSW ਬਣ ਸਕਦੇ ਹੋ। ਕਿਰਪਾ ਕਰਕੇ ਆਪਣੇ ਨੇੜੇ ਨਿੱਜੀ ਜਾਂ ਜਨਤਕ ਕਾਲਜ ਜਾਂ ਸਕੂਲ ਬੋਰਡ ਪ੍ਰੋਗਰਾਮਾਂ ਬਾਰੇ ਹੋਰ ਜਾਣਕਾਰੀ ਲਈ ਸਾਡੇ ਟ੍ਰੇਨਿੰਗ ਪ੍ਰੋਗਰਾਮ ਅਤੇ ਵਸੀਲਿਆਂ ਬਾਰੇ ਪੰਨੇ ਦੀ ਜਾਂਚ ਕਰੋ। PSW (ਨਿੱਜੀ ਸਹਾਇਤਾ ਕਰਮਚਾਰੀਆਂ) ਲਈ ਸੂਬਾਈ ਤੌਰ 'ਤੇ ਲਾਜ਼ਮੀ ਬਣਾਇਆ ਗਿਆ ਕੋਈ ਸਰਟੀਫਿਕੇਟ ਜਾਂ ਡਿਪਲੋਮਾ ਨਹੀਂ ਹੈ ਅਤੇ ਕੋਰਸ 4 ਮਹੀਨਿਆਂ ਤੋਂ ਇੱਕ ਸਾਲ ਤੱਕ ਹੁੰਦੇ ਹਨ।

ਸਤੁੰਸ਼ਟੀ ਦੇਣ ਵਾਲਾ ਕੰਮ

ਇਹ ਜਾਣਦੇ ਹੋਏ ਕੰਮ ਤੋਂ ਘਰ ਆਉਣ ਦੀ ਕਲਪਨਾ ਕਰੋ ਕਿ ਤੁਸੀਂ ਸਿਰਫ਼ ਕੁਝ ਪੈਸੇ ਨਹੀਂ ਕਮਾਏ --ਤੁਸੀਂ ਕਿਸੇ ਦਾ ਦਿਨ ਵੀ ਬਣਾਇਆ। ਬਹੁਤ ਸਾਰੇ ਕੰਮ ਤੁਹਾਨੂੰ ਹਰ ਰੋਜ਼ ਇਸ ਤਰ੍ਹਾਂ ਦਾ ਅਸਲ ਫ਼ਰਕ ਪਾਉਣ ਦਾ ਮੌਕਾ ਨਹੀਂ ਦਿੰਦੇ। PSW ਸਾਰਥਕ ਅਤੇ ਰਹਿਮਦਿਲ ਦੇਖਭਾਲ ਪ੍ਰਦਾਨ ਕਰਦੇ ਹਨ ਜੋ ਮਰੀਜ਼ਾਂ ਦੀ ਜ਼ਿੰਦਗੀ ਵਿੱਚ ਵੱਡਾ ਫ਼ਰਕ ਪਾ ਸਕਦੀ ਹੈ। 

ਵਿਸ਼ੇਸ਼ਤਾ ਪ੍ਰਾਪਤ ਕਰਨ ਲਈ ਮੌਕੇ

PSW ਕੰਮ ਉੱਤੇ ਹਮੇਸ਼ਾ ਕੁਝ ਨਾ ਕੁਝ ਸਿੱਖ ਰਹੇ ਹੁੰਦੇ ਹਨ। ਕਈ ਕਿਸੇ ਨਿਸ਼ਚਿਤ ਦੇਖਭਾਲ ਖੇਤਰ ਵਿੱਚ ਖ਼ਾਸ ਧਿਆਨ ਦੇ ਕੇ ਆਪਣਾ ਕੈਰੀਅਰ ਅੱਗੇ ਵਧਾਉਣ ਦੀ ਚੋਣ ਕਰਦੇ ਹਨ। ਮਿਸਾਲ ਦੇ ਤੌਰ 'ਤੇ, ਇੱਕ PSW ਜੋ ਵਿਸ਼ੇਸ਼ ਤੌਰ 'ਤੇ ਅੰਨ੍ਹੇਪਣ ਲਈ ਰਹਿਮਦਿਲ ਹੁੰਦੇ ਹਨ, ਅੰਨ੍ਹੇ ਜਾਂ ਖਰਾਬ ਨਜ਼ਰ ਹੋ ਸਕਣ ਵਾਲੇ ਵਿਅਕਤੀਆਂ ਲਈ ਦੇਖਭਾਲ ਪ੍ਰਦਾਨ ਕਰਨ ਵਿੱਚ ਵਿਸ਼ੇਸ਼ਤਾ ਪ੍ਰਾਪਤ ਕਰ ਸਕਦੇ ਹਨ। ਹੋਰ ਜਾਣਕਾਰੀ ਲਈ, ਇੱਥੇ ਕਲਿਕ ਕਰੋ

ਅਸਲ ਸਬੰਧ ਬਣਾਉਣੇ

PSW ਆਪਣੇ ਗਾਹਕਾਂ ਨੂੰ ਇੱਕ-ਇੱਕ ਕਰਕੇ ਜਾਣਦੇ ਹਨ ਅਤੇ ਅਕਸਰ ਇੱਕ ਡੂੰਘਾ, ਭਰੋਸੇਮੰਦ ਰਿਸ਼ਤਾ ਸਥਾਪਿਤ ਕਰਦੇ ਹਨ।

ਫ਼ਰਕ ਪੈਦਾ ਕਰਨਾ

ਇੱਕ PSW ਦਾ ਕੰਮ ਧਿਆਨ-ਰਹਿਤ ਨਹੀਂ ਰਹਿੰਦਾ। PSW (ਨਿੱਜੀ ਸਹਾਇਤਾ ਕਰਮਚਾਰੀਆਂ) ਦੁਆਰਾ ਕੀਤੇ ਗਏ ਮਹੱਤਵਪੂਰਨ ਕੰਮ ਲਈ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਦੁਆਰਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਕਾਫੀ ਸਿਫ਼ਤ ਕੀਤੀ ਜਾਂਦੀ ਹੈ।

Trabajo vital de por vida (colour).png

ਦਾ ਮਤਲਬ ਇਹ ਯਕੀਨੀ ਬਣਾਉਣਾ ਹੈ ਕਿ ਹਰ ਕਿਸੇ ਨੂੰ ਨਿੱਜੀ ਸਹਾਇਤਾ ਕਰਮਚਾਰੀਆਂ ਲਈ ਉਪਲਬਧ ਮੌਕਿਆਂ ਦੀ ਜਾਣਕਾਰੀ ਹੈ। ਇਸ ਸਾਈਟ ਉੱਤੇ, ਤੁਹਾਨੂੰ ਇਸ ਬਾਰੇ ਜਾਣਕਾਰੀ ਮਿਲੇਗੀ ਕਿ ਨਿੱਜੀ ਸਹਾਇਤਾ ਉਦਯੋਗ ਵਿੱਚ ਕਿਹੜੇ ਮੌਕੇ ਉਪਲਬਧ ਹਨ, ਕੰਮ ਲੱਭਣਾ ਕਿੰਨਾ ਆਸਾਨ ਹੈ, ਅਤੇ ਤੁਸੀਂ ਇੱਕ PSW ਵਜੋਂ ਲੋਕਾਂ ਦੀ ਜ਼ਿੰਦਗੀ ਉੱਤੇ ਕੀ ਅਸਰ ਪਾਓਗੇ।