PSW ਬਣੋ:

PSWs ਨੂੰ ਇੱਕ ਸੂਬਾਈ ਤੌਰ 'ਤੇ ਮਾਨਤਾ ਪ੍ਰਾਪਤ ਸਿਖਲਾਈ ਪ੍ਰੋਗਰਾਮ ਦੁਆਰਾ ਮਾਨਤਾਵਾਂ ਪ੍ਰਾਪਤ ਹਨ।

ਫੁੱਲ-ਟਾਈਮ ਐਕਸਲਰੇਟਿਡ ਅਤੇ ਸਟੈਂਡਰਡ ਪ੍ਰੋਗਰਾਮਾਂ ਨੂੰ ਛੇ ਮਹੀਨਿਆਂ ਤੋਂ ਇੱਕ ਸਾਲ ਤੱਕ ਅਤੇ ਪਾਰਟ-ਟਾਈਮ ਪ੍ਰੋਗਰਾਮਾਂ ਨੂੰ ਦੋ ਸਾਲਾਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ।

ਇਸਦਾ ਮਤਲਬ ਹੈ ਕਿ ਤੁਹਾਡੇ ਲਈ ਕਾਰਗਰ ਰਫ਼ਤਾਰ ਨਾਲ ਸਿੱਖਣ ਅਤੇ ਸਿਖਲਾਈ ਦੇਣ ਦੇ ਬਹੁਤ ਸਾਰੇ ਤਰੀਕੇ ਹਨ।


ਪਹਿਲਾ ਕਦਮ - ਵਰਕ ਫਾਰ ਲਾਈਫ ਲਈ ਸਬਸਕ੍ਰਾਈਬ ਕਰੋ
ਘਰ ਅਤੇ ਕਮਿਊਨਿਟੀ ਕੇਅਰ ਵਿੱਚ ਉਪਲਬਧ ਮੌਕਿਆਂ ਬਾਰੇ ਹੋਰਜਾਣਨ ਲਈ ਸਾਡੀਆਂ ਈਮੇਲ ਸੂਚੀਆਂ ਲਈ ਸਬਸਕ੍ਰਾਈਬ ਕਰੋ!

ਸਾਈਨ  ਅੱਪ ਕਰਨ ਲਈ ਇੱਥੇ ਕਲਿੱਕ ਕਰੋ।

ਦੂਜਾ ਕਦਮ - ਵਰਕ ਫਾਰ ਲਾਈਫ ਵਰਚੁਅਲ ਇਵੈਂਟ ਵਿੱਚ ਸ਼ਾਮਲਹੋਵੋ
ਅਸੀਂ  ਨਿਯਮਿਤ ਤੌਰ 'ਤੇ "ਮੈਨੂੰ ਕੁਝ ਵੀ ਪੁੱਛੋ" Facebook ਲਾਈਵ ਇਵੈਂਟਾਂ ਦੀ ਮੇਜ਼ਬਾਨੀ ਕਰਦੇ ਹਾਂ  ਜਿੱਥੇ ਇੱਕ PSW ਤੁਹਾਡੇ ਸਭ ਤੋਂ ਜ਼ਿਆਦਾ ਪੁੱਛੇ ਗਏ ਸਵਾਲਾਂ ਵਿਚੋਂ ਕੁਝ ਦੇ ਜਵਾਬ ਦਿੰਦਾ ਹੈ।

ਅਗਲੀ ਵਾਰ ਕਿਸੇ Facebook ਲਾਈਵ ਇਵੈਂਟ ਹੋਣ  ਬਾਰੇ ਸੂਚਿਤ ਕਰਨ ਲਈ ਸਾਨੂੰ Facebook 'ਤੇ ਫੋਲੋ ਕਰਨਾ ਯਕੀਨੀ ਬਣਾਓ।

ਵਰਕ  ਫਾਰ ਲਾਈਫ ਪੂਰੇ ਓਨਟਾਰੀਓ ਵਿੱਚ ਘਰ ਅਤੇ ਕਮਿਊਨਿਟੀ ਸਹਾਇਤਾ ਪ੍ਰਦਾਤਾਵਾਂ ਦੇ ਨਾਲ ਵਰਚੁਅਲ  ਕਰੀਅਰ ਮੇਲੇ ਵੀ ਆਯੋਜਿਤ ਕਰਦਾ  ਹੈ।

ਇਹਨਾਂ ਸਮਾਗਮਾਂ ਵਿੱਚ, PSWs ਨੂੰ ਨੌਕਰੀ 'ਤੇ  ਰੱਖਣ ਵਾਲੀਆਂ ਕੰਪਨੀਆਂ ਤੁਹਾਨੂੰ ਪੇਸ਼ ਕਰਨਗੀਆਂ ਕਿ ਕਿਹੜੇ ਮੌਕੇ ਉਪਲਬਧ ਹਨ।

ਇਸ ਵਿੱਚ ਇਨ-ਹਾਉਸ ਸਿਖਲਾਈ, ਸਥਾਨਕ ਕਾਲਜਾਂ  ਨਾਲ ਭਾਈਵਾਲੀ, ਵਿੱਤੀ ਪ੍ਰੋਤਸਾਹਨ, ਜਾਂ ਹੋਰ ਮਹੱਤਵਪੂਰਨ ਲਾਭ ਸ਼ਾਮਲ ਹੋ ਸਕਦੇ ਹਨ।

ਸਾਡੇ ਅਗਲੇ ਕਰੀਅਰ ਮੇਲੇ ਲਈ ਸਾਈਨ ਅੱਪ ਕਰਨ  ਲਈ, ਸਾਡੇ ਹੋਮਪੰਨੇ 'ਤੇ ਜਾਓ।ਤੀਜਾ ਕਦਮ – ਆਪਣੀ ਸਿਖਲਾਈ ਨੂੰ ਪੂਰਾ ਕਰੋ
PSW  ਬਣਨ ਲਈ ਇੱਕ ਮਾਨਤਾ ਪ੍ਰਾਪਤ ਸਿਖਲਾਈ ਪ੍ਰੋਗਰਾਮ ਲਈ ਰਜਿਸਟਰ ਕਰੋ।

ਤੁਸੀਂ ਘਰ ਜਾਂ ਕਮਿਊਨਿਟੀ ਸਹਾਇਤਾ ਪ੍ਰਦਾਤਾ,  ਕਮਿਊਨਿਟੀ ਕਾਲਜ, ਪ੍ਰਾਈਵੇਟ ਕਰੀਅਰ ਕਾਲਜ, ਜਾਂ ਖੇਤਰੀ ਸਕੂਲ ਬੋਰਡ ਰਾਹੀਂ ਅਜਿਹਾ ਕਰਨ ਦੀ  ਚੋਣ ਕਰ ਸਕਦੇ ਹੋ।

ਚੌਥਾ ਕਦਮ – ਅਰਜ਼ੀ ਦਿਓ!
ਇੱਕ  ਵਾਰ ਜਦੋਂ ਤੁਸੀਂ ਆਪਣੀ ਮਾਨਤਾ ਪ੍ਰਾਪਤ ਸਿਖਲਾਈ ਪੂਰੀ ਕਰ ਲੈਂਦੇ ਹੋ, ਤਾਂ ਤੁਸੀਂ ਓਨਟਾਰੀਓ  ਵਿੱਚ ਇੱਕ PSW ਵਜੋਂ ਕੰਮ ਕਰ ਸਕਦੇ ਹੋ।

ਤੁਸੀਂ ਸਾਡੇ ਵਰਚੁਅਲ ਜੌਬ ਮੇਲਿਆਂ ਰਾਹੀਂ ਕਿਸੇ  ਵੀ ਘਰ ਜਾਂ ਕਮਿਊਨਿਟੀ ਸਹਾਇਤਾ ਪ੍ਰਦਾਤਾ ਤੱਕ ਪਹੁੰਚ ਸਕਦੇ ਹੋ ਜਾਂ ਹੇਠਾਂ ਦਿੱਤੀ ਨੌਕਰੀ  ਦੀਆਂ ਸਾਈਟਾਂ ਵਿੱਚੋਂ ਕਿਸੇ ਇੱਕ 'ਤੇ ਜਾ ਕੇ ਆਪਣੇ ਖੇਤਰ ਵਿੱਚ ਮੌਕੇ ਲੱਭ ਸਕਦੇ ਹੋ।